ਤਾਜਾ ਖਬਰਾਂ
3 ਗਊਵੰਸ਼ ਨੰਦੀਲਾਲ ਅਤੇ ਮਹਿੰਦਰਾ ਬੈਲੇਰੋ ਗੱਡੀ ਸਮੇਤ ਇਕ ਗ੍ਰਿਫਤਾਰ, ਦੋ ਖਿਲਾਫ ਮਾਮਲਾ ਦਰਜ
ਬਾਲ ਕਿਸ਼ਨ
ਫ਼ਿਰੋਜ਼ਪੁਰ, 12 ਜਨਵਰੀ- ਤਲਵੰਡੀ ਭਾਈ ਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਸੂਚਨਾ ਦੇ ਆਧਾਰ ’ਤੇ ਇਕ ਮਹਿੰਦਰਾ ਬੈਲੇਰੋ ਪਿੱਕਅੱਪ ਗੱਡੀ ਨੰਬਰ ਪੀਬੀ 05 ਏਬੀ 1946 ’ਤੇ 3 ਗਊਵੰਸ਼ ਨੰਦੀਲਾਲ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਦੋ ਖਿਲਾਫ 61 (2) ਬੀਐੱਨਐੱਸ 11 ਦੀ ਪਰੀਵਨਸ਼ੰਨ ਆਫ ਕੁਰੇਲਟੀ ਵਰ ਐਨੀਮਲ ਐਕਟ 1960 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਹੰਤ ਗਰੀਬ ਦਾਸ ਪੁੱਤਰ ਨੰਦ ਸਿੰਘ ਵਾਸੀ ਆਪਣਾ ਬਿਰਧ ਘਰ ਆਸ਼ਰਮ ਕੋਟਕਪੂਰਾ ਜ਼ਿਲ੍ਹਾ ਫਰਦੀਕੋਟ ਨੇ ਦੱਸਿਆ ਕਿ ਉਹ ਜੋ ਗਊ ਰਕਸ਼ਾ ਦਲ ਪੰਜਾਬ ਦਾ ਜਨਰਲ ਸੈਕਟਰੀ ਹੈ, ਜਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਮਹਿੰਦਰਾ ਬੈਲੇਰੋ ਪਿੱਕਅੱਪ ਗੱਡੀ ਜਿਸ ਵਿਚ ਗਊਵੰਸ਼ ਲੋਡ ਕੀਤੇ ਹੋਏ ਹਨ, ਜੋ ਕਿ ਅੰਮ੍ਰਿਤਸਰ ਰੋਡ ਤੇ ਜਾ ਰਹੇ ਹਨ, ਜਿਸ ਤੇ ਉਸ ਆਪਣੇ ਸਾਥੀਆਂ ਨਾਲ ਪਿੰਡ ਕੋਟ ਕਰੋੜ ਕਲਾਂ ਪਾਸ ਉਕਤ ਗੱਡੀ ਨੂੰ ਰੋਕਿਆ ਗਿਆ ਤੇ ਤਲਾਸ਼ੀ ਲੈਣ ਤੇ 3 ਗਊਵੰਸ਼ ਨੰਦੀਲਾਲ ਬਰਾਮਦ ਹੋਏ, ਜਿਨ੍ਹਾਂ ਨੂੰ ਵੱਢਣ ਕੱਟਣ ਦੀ ਨੀਅਤ ਨਾਲ ਬੁੱਚੜਖਾਨੇ ਲਿਜਾ ਰਹੇ ਸਨ। ਮਹੰਤ ਗਰੀਬ ਦਾਸ ਨੇ ਦੱਸਿਆ ਕਿ ਉਕਤ ਗੱਡੀ ਦੇ ਡਰਾਈਵਰ ਸੋਨੂੰ ਪੁੱਤਰ ਕੁਲਦੀਪ ਸਿੰਘ ਵਾਸੀ ਭੁੱਚਰ ਕਲਾਂ ਥਾਣਾ ਝਬਾਲ, ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ ਗਊ ਤਸਕਰ ਗੁਰਮੇਲ ਸਿੰਘ ਉਰਫ ਬੱਬੂ ਪੁੱਤਰ ਸੁਖਦੇਵ ਸਿੰਘ ਵਾਸੀ ਢੈਪਈ ਥਾਣਾ ਜੈਤੋ, ਜ਼ਿਲ੍ਹਾ ਫਰੀਦਕੋਟ ਨੇ ਇਸ ਨੂੰ ਪਿੰਡ ਢੈਪਈ ਵਿਚੋਂ ਗਊਵੰਸ਼ ਵੱਢਣ ਕੱਟਣ ਲਈ ਲਦਾਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਸੋਨੂੰ ਨੂੰ ਗ੍ਰਿਫਤਾਰ ਕਰਕੇ ਦੋ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Get all latest content delivered to your email a few times a month.