ਤਾਜਾ ਖਬਰਾਂ
ਆੜ੍ਹਤੀਏ ਦੀ ਗੋਲੀਆਂ ਮਾਰ ਕੇ ਹੱਤਿਆ
ਹਰੀਕੇ ਪੱਤਣ (ਤਰਨਤਾਰਨ), 12 ਦਸੰਬਰ- ਕਸਬਾ ਹਰੀਕੇ ਪੱਤਣ ਦੇ ਪ੍ਰਸਿੱਧ ਆੜ੍ਹਤੀਏ ਫੀਰੀ ਸ਼ਾਹ ਦੇ ਪੁੱਤਰ ਮਿੰਟੂ ਸ਼ਰਮਾ ਦੀ ਅਣਪਛਾਤੇ ਵਿਅਕਤੀਆਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਮਿੰਟੂ ਸ਼ਰਮਾ (47 ਸਾਲ) ਜੋ ਕਿ ਆਪਣੀ ਆੜ੍ਹਤ ਦੇ ਬਾਹਰ ਖਲੌਤਾ ਸੀ ਕਿ ਅਣਪਛਾਤੇ ਵਿਅਕਤੀਆਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਮਿੰਟੂ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤਰਨਤਾਰਨ ਹਸਪਤਾਲ ਲਿਜਾਇਆ ਗਿਆ ਜਿਥੇ ਕਿ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Get all latest content delivered to your email a few times a month.