ਤਾਜਾ ਖਬਰਾਂ
ਢਾਬੀਗੁੱਜਰਾਂ ਖਨੌਰੀ ਮੋਰਚੇ 'ਚ ਇਕ ਕਿਸਾਨ ਦੀ ਮੌਤ
ਸ਼ੁਤਰਾਣਾ (ਪਟਿਆਲਾ), 12 ਜਨਵਰੀ- ਢਾਬੀਗੁੱਜਰਾਂ ਖਨੌਰੀ ਮੋਰਚੇ ਵਿਚ ਅੱਜ ਇਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਤੇ ਗੁਰਦੀਪ ਸਿੰਘ ਚਹਿਲ ਨੇ ਕਿਹਾ ਕਿ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਉਮਰ ਲਗਭਗ 80 ਸਾਲ ਵਾਸੀ ਪਿੰਡ ਗੋਦਾਰਾ ਤਹਿਸੀਲ ਜੈਤੋ (ਫਰੀਦਕੋਟ) ਜੋ ਕਿ ਕਿਸਾਨ ਮੋਰਚੇ ਵਿਚ ਬਿਮਾਰ ਹੋਣ ਕਰਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਸੀ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਨੂੰ ਢਾਬੀਗੁੱਜਰਾਂ ਖਨੌਰੀ ਮੋਰਚੇ ਵਿਚ ਸ਼ਰਧਾਂਜਲੀ ਦੇਣ ਉਪਰੰਤ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਿੰਡ ਗੋਦਾਰਾ ਵਿਖੇ ਲਿਜਾਇਆ ਜਾਵੇਗਾ।
Get all latest content delivered to your email a few times a month.