ਤਾਜਾ ਖਬਰਾਂ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਦਾ ਦੇਹਾਂਤ
ਚੰਡੀਗੜ੍ਹ, 11 ਜਨਵਰੀ-ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਸਰਦਾਰਨੀ ਗੁਰਮੀਤ ਕੌਰ ਔਜਲਾ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮਾਂ 85 ਸਾਲ ਦੀ ਸੀ ਅਤੇ ਦਿੱਲੀ ਵਿੱਚ ਇਲਾਜ ਅਧੀਨ ਸੀ। ਉਨ੍ਹਾਂ ਨੇ ਸ਼ਨੀਵਾਰ ਸ਼ਾਮ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ, 12 ਜਨਵਰੀ ਨੂੰ ਦੁਪਹਿਰ 1 ਵਜੇ ਪਿੰਡ ਗੁਮਟਾਲਾ ਵਿਖੇ ਕੀਤਾ ਜਾਵੇਗਾ। ਸਰਦਾਰਨੀ ਗੁਰਮੀਤ ਕੌਰ ਔਜਲਾ ਜੀ ਆਪਣੇ ਪਿੱਛੇ ਆਪਣੇ ਪਤੀ ਸਰਦਾਰ ਸਰਬਜੀਤ ਸਿੰਘ, ਪੁੱਤਰ ਐਮਪੀ ਗੁਰਜੀਤ ਸਿੰਘ ਔਜਲਾ, ਪੁੱਤਰ ਸੁਖਜਿੰਦਰ ਸਿੰਘ ਔਜਲਾ ਅਤੇ ਧੀ ਅਮਨਦੀਪ ਕੌਰ ਨੂੰ ਪਰਿਵਾਰ ਸਮੇਤ ਛੱਡ ਕੇ ਸਵਰਗ ਸਿਧਾਰ ਗਏ।
Get all latest content delivered to your email a few times a month.