IMG-LOGO
ਹੋਮ ਮਨੋਰੰਜਨ: ਗੁਰੂ ਰੰਧਾਵਾ ਦੇ ਨਾਲ ਵੀਡੀਓ ਨੂੰ ਲੈ ਕੇ ਕੁਝ ਲੋਕਾਂ...

ਗੁਰੂ ਰੰਧਾਵਾ ਦੇ ਨਾਲ ਵੀਡੀਓ ਨੂੰ ਲੈ ਕੇ ਕੁਝ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਸ਼ਹਿਨਾਜ਼ ਗਿੱਲ ,ਟ੍ਰੋਲਰਸ ਕਰ ਰਹੇ ਹੈ ਜਮ ਕੇ ਟ੍ਰੋਲ

Admin user - Nov 21, 2022 11:52 PM
IMG

ਜਾਬੀ ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ(Shehnaaz Gill)  ਦਾ ਗੁਰੂ ਰੰਧਾਵਾ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ (Guru Randhawa) ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ ।

ਪਰ ਸ਼ਹਿਨਾਜ਼ ਗਿੱਲ ਦੇ ਇਸ ਵੀਡੀਓ ਨੂੰ ਲੈ ਕੇ ਉਹ ਕੁਝ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਅਤੇ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । ਲੋਕਾਂ ਨੇ ਕਈ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਹਨ । ਇੱਕ ਨੇ ਲਿਖਿਆ ਕਿ ‘ਏਨੀਂ ਜਲਦੀ ਭੁੱਲ ਗਈ ਸਿਧਾਰਥ ਸ਼ੁਕਲਾ ਨੂੰ’ ਇਕ ਹੋਰ ਨੇ ਕਿਹਾ ਕਿ ‘ਸ਼ਹਿਨਾਜ਼ ਗਿੱਲ ਨੂੰ ਇਸ ਤਰ੍ਹਾਂ ਖੁਸ਼ ਵੇਖ ਬਹੁਤ ਖੁਸ਼ੀ ਹੋਈ’ ।

ਇਸ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ । ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਬਿੱਗ ਬੌਸ ‘ਚ ਬਣੀ ਸੀ ਅਤੇ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਪਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਬੁਰੀ ਤਰ੍ਹਾਂ ਟੁੱਟ ਗਈ ਸੀ । ਪਰ ਹੁਣ ਉਹ ਹੌਲੀ ਹੌਲੀ ਇਸ ਦੁੱਖ ਤੋਂ ਨਿਕਲ ਰਹੀ ਹੈ ਅਤੇ ਜ਼ਿੰਦਗੀ ‘ਚ ਅੱਗੇ ਵਧ ਗਈ ਹੈ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
punjabbaani TV
Subscribe

Get all latest content delivered to your email a few times a month.