ਤਾਜਾ ਖਬਰਾਂ
ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਇਸ ਸਮੇਂ ਔਖੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਹਾਲ ਹੀ ‘ਚ ਬਿੱਗ ਬੀ ਦੇ ਪਾਲਤੂ ਕੁੱਤੇ ਦੀ ਮੌਤ ਹੋ ਗਈ ਸੀ। ਇਸ ਕਾਰਨ ਅਮਿਤਾਭ ਬੱਚਨ ਕਾਫੀ ਦੁਖਦਾਇਕ ਸਮੇਂ ਵਿੱਚੋਂ ਲੰਘ ਰਹੇ ਹਨ। ਆਪਣੇ ਘਰ ਦੇ ਇਸ ਖ਼ਾਸ ਪਾਲਤੂ ਦੇ ਇਸ ਦੁਨੀਆ ਵਿੱਚ ਚੱਲੇ ਜਾਣ ਤੋਂ ਅਮਿਤਾਭ ਬੱਚਨ ਕਾਫੀ ਦੁਖੀ ਹਨ। ਆਪਣੇ ਦਿਲ ਦਾ ਦਰਦ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਜ਼ਾਹਿਰ ਕੀਤਾ ਹੈ।
ਅਮਿਤਾਭ ਬੱਚਨ ਆਪਣੇ ਇਸ ਕਿਊਟ ਤੇ ਪਿਆਰੇ ਜਿਹੇ ਦੋਸਤ ਡੌਗੀ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਬਹੁਤ ਦੁਖੀ ਹਨ। ਪਾਲਤੂ ਕੁੱਤੇ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਅਮਿਤਾਭ ਬੱਚਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।
ਬਿੱਗ ਬੀ ਨੇ ਇਸ ਪੋਸਟ ਵਿੱਚ ਆਪਣੇ ਪਾਲਤੂ ਕੁੱਤੇ ਦੀ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ ਕਿ- 'ਸਾਡਾ ਇੱਕ ਛੋਟਾ ਦੋਸਤ, ਕੰਮ ਦੇ ਪਲ, ਇੱਕ ਦਿਨ ਉਹ ਵੱਡਾ ਹੁੰਦਾ ਹੈ ਅਤੇ ਫਿਰ ਚਲਾ ਜਾਂਦਾ ਹੈ’ ਤੇ ਨਾਲ ਹੀ ਉਨ੍ਹਾਂ ਨੇ ਰੋਂਣ ਵਾਲਾ ਇਮੋਜ਼ੀ ਸਾਂਝਾ ਕੀਤਾ ਹੈ। ਤਸਵੀਰ ਵਿੱਚ ਦੇਖ ਸਕਦੇ ਹੋਏ ਬਿੱਗ ਬੀ ਨੇ ਆਪਣੇ ਪਿਆਰੇ ਕੁੱਤੇ ਨੂੰ ਗੋਦੀ ਵਿੱਚ ਚੁੱਕਿਆ ਹੈ ਤੇ ਪਿਆਰ ਲੁਟਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਬਿੱਗ ਬੀ ਦੀ ਕੈਪਸ਼ਨ ਤੋਂ ਸਾਫ ਪਤਾ ਚੱਲਦਾ ਹੈ ਕਿ ਉਹ ਆਪਣੇ ਪਾਲਤੂ ਕੁੱਤੇ ਦੀ ਮੌਤ ਦਾ ਸੋਗ ਮਨਾ ਰਹੇ ਹਨ। ਜਾਨਵਰਾਂ ਬਿਨ੍ਹਾਂ ਬੋਲੇ ਹੀ ਇਨਸਾਨ ਦੀ ਜ਼ਿੰਦਗੀ ਵਿੱਚ ਖ਼ਾਸ ਜਗ੍ਹਾ ਬਣਾ ਲੈਂਦੇ ਹਨ। ਹਰ ਪਾਲਤੂ ਜਾਨਵਰ ਘਰ ਦਾ ਮੈਂਬਰ ਬਣ ਜਾਂਦਾ ਹੈ। ਬਿੱਗ ਬੀ ਦੀ ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਦੁੱਖ ਜਤਾ ਰਹੇ ਹਨ। ਜੇ ਗੱਲ ਕਰੀਏ ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਤਾਂ ਉਹ ਇੰਨ੍ਹੀ ਦਿਨੀਂ ਉੱਚਾਈ ਫ਼ਿਲਮ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਹਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Get all latest content delivered to your email a few times a month.