ਤਾਜਾ ਖਬਰਾਂ
ਪਾਕਿਸਤਾਨ ਦੀ ਦਿੱਗਜ ਕ੍ਰਿਕਟ ਖਿਡਾਰੀ ਬਿਸਮਾਹ ਮਾਰੂਫ਼ ਨੇ ਕੀਤਾ ਕੌਮਾਂਤਰੀ ਸੰਨਿਆਸ ਦਾ ਐਲਾਨ
ਕਰਾਚੀ, 25 ਅਪ੍ਰੈਲ- ਪਾਕਿਸਤਾਨ ਮਹਿਲਾ ਟੀਮ ਦੀ ਸਾਬਕਾ ਕਪਤਾਨ ਬਿਸਮਾਹ ਮਾਰੂਫ ਨੇ ਤੁਰੰਤ ਪ੍ਰਭਾਵ ਨਾਲ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 2006 ਵਿਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕਰਨ ਤੋਂ ਬਾਅਦ, ਮਾਰੂਫ ਨੇ 276 ਅੰਤਰਰਾਸ਼ਟਰੀ ਮੈਚਾਂ ਵਿਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਤੇ ਕੁੱਲ 6,262 ਅੰਤਰਰਾਸ਼ਟਰੀ ਦੌੜਾਂ ਬਣਾਈਆਂ, ਜਿਸ ਵਿਚ 80 ਵਿਕਟਾਂ ਦੇ ਨਾਲ 33 ਅਰਧ ਸੈਂਕੜੇ ਸ਼ਾਮਿਲ ਹਨ। ਆਈ.ਸੀ.ਸੀ. ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਪਤਾਨ ਵਜੋਂ ਮਾਰੂਫ਼ ਨੇ 96 ਮੈਚਾਂ ਵਿਚ ਪਾਕਿਸਤਾਨ ਦੀ ਅਗਵਾਈ ਕੀਤੀ, ਜਿਸ ਵਿਚ 2020 ਅਤੇ 2023 ਵਿਚ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਅਤੇ 2022 ਵਿਚ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਸ਼ਾਮਿਲ ਹਨ। ਮਾਰੂਫ਼ ਨੇ ਆਪਣੇ ਬਿਆਨ ’ਚ ਕਿਹਾ ਕਿ ਮੈਂ ਉਸ ਖੇਡ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ ਜਿਸ ਨੂੰ ਮੈਂ ਸਭ ਤੋਂ ਪਿਆਰ ਕਰਦੀ ਹਾਂ, ਇਹ ਇਕ ਸ਼ਾਨਦਾਰ ਯਾਤਰਾ ਰਹੀ ਹੈ।
Get all latest content delivered to your email a few times a month.