ਤਾਜਾ ਖਬਰਾਂ
ਹਫ਼ਤੇ ’ਚ ਸਟੀਲ ਦੀਆਂ ਕੀਮਤ 5000 ਰੁਪਏ ਪ੍ਰਤੀ ਟਨ ਵਧੀ, ਸਟੀਲ ਦੀ ਖਪਤ ਕਰਨ ਵਾਲੇ ਉਤਪਾਦਕ ਕਾਰਖਾਨੇ ਬੰਦ ਕਰਨ ਲਈ ਮਜਬੂਰ
ਬਿਊਰੋ ਚੀਫ਼ ਲੁਧਿਆਣਾ, 6 ਅਪ੍ਰੈਲ - ਦੇਸ਼ ਅੰਦਰ ਪਿਛਲੇ ਇੱਕ ਹਫ਼ਤੇ ਵਿੱਚ ਸਟੀਲ ਦੀਆਂ ਕੀਮਤਾਂ ਵਿੱਚ 5000 ਰੁਪਏ ਪ੍ਰਤੀ ਟਨ ਦਾ ਵਾਧਾ ਹੋਇਆ ਹੈ ਜਿਸ ਕਰਕੇ ਸਟੀਲ ਦੀ ਖ਼ਪਤ ਕਰਨ ਵਾਲੇ ਉਤਪਾਦਕ ਕਾਰਖਾਨੇ ਬੰਦ ਕਰਨ ਲਈ ਮਜਬੂਰ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਹਫ਼ਤੇ ਵਿੱਚ ਇੰਗੋਟ ਦੀਆਂ ਕੀਮਤਾਂ 42000 ਮੀਟ੍ਰਿਕ ਟਨ ਤੋਂ ਵਧ ਕੇ 47000 ਰੁਪਏ ਪ੍ਰਤੀ ਮੀਟ੍ਰਿਕ ਟਨ ਹੋ ਗਈਆਂ ਹਨ। ਸਟੀਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਚੋਣਾਂ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਵੱਡੇ ਸਟੀਲ ਪਲਾਂਟਾਂ ਕੋਲ ਸਟੀਲ ਮਾਰਕੀਟ ’ਚ ਏਕਾਧਿਕਾਰ ਅਤੇ ਜਨਤਕ ਖੇਤਰ ਦੇ ਸਟੀਲ ਪਲਾਂਟਾਂ ਨਾਲ ਮਿਲ ਕੇ ਫਰਜ਼ੀ ਤਿਆਰ ਕੀਤੇ ਗਏ ਹਨ। ਕਾਲਾਬਾਜ਼ਾਰੀ ਕਰਨ ਵਾਲਿਆਂ ਨੇ ਸਟੀਲ ਦਾ ਭੰਡਾਰਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਭਾਰੀ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੱਤਾ। ਲੁਧਿਆਣਾ ਵਿੱਚ ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਟਿਡ (ਸੇਲ) ਵਰਗੀਆਂ ਕੰਪਨੀਆਂ ਨੇ ਪੂਰੀ ਸਟੀਲ ਵੇਚ ਦਿੱਤੀ। ਜਦੋਂ ਨਿਰਮਾਤਾਵਾਂ ਨੇ ਸੇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਹੋਰ ਸਮੱਗਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਸਟੀਲ ਨੂੰ ਸਿੱਧੇ ਡਿਸਪੈਚ ’ਤੇ ਬੁੱਕ ਕਰਨ। ਸਟੀਲ ਦੀ ਕੀਮਤ ਵਧਣ ਨਾਲ ਨਟ ਬੋਲਟ ਦੀ ਕੀਮਤ 300 ਰੁਪਏ ਪ੍ਰਤੀ ਥੈਲਾ ਵਧਿਆ, ਸਾਈਕਲ ਦੀ ਕੀਮਤ 200 ਪ੍ਰਤੀ ਸਾਈਕਲ ਵਧੀ, ਇਸੇ ਤਰ੍ਹਾਂ ਸਾਰੇ ਸਟੀਲ ਦੀਆਂ ਕੀਮਤਾਂ ਉਤਪਾਦਾਂ ਵਿੱਚ ਲਗਭਗ 12 ਫੀਸਦੀ ਦਾ ਵਾਧਾ ਹੋਇਆ ਹੈ। ਸਨਅਤਕਾਰਾਂ ਨੂੰ ਅਪ੍ਰੈਲ ’ਚ ਨਵੇਂ ਟੈਂਡਰ ਅਤੇ ਠੇਕੇ ਮਿਲੇ ਸਨ ਪਰ ਇਸ ਵਾਧੇ ਕਾਰਨ ਉਹ ਆਪਣੇ ਟੈਂਡਰਾਂ ਅਤੇ ਠੇਕਿਆਂ ਨੂੰ ਅੰਤਿਮ ਰੂਪ ਦੇਣ ਵਿੱਚ ਅਸਫਲ ਰਹੇ। ਐਕਸਪੋਰਟ ਦੇ ਆਰਡਰ ਵੀ ਰੁਕੇ ਹੋਏ ਹਨ।
ਸਟੀਲ ਦੀਆਂ ਕੀਮਤਾਂ ’ਚ ਵਾਧੇ ਖ਼ਿਲਾਫ਼ ਚਿੱਠੀ ਲਿਖੀ
ਸਟੀਲ ਦੀ ਕੀਮਤ ਵਿੱਚ ਵਾਧਾ ਦੇ ਖਿਲਾਫ਼ ਆਲ ਟਰੇਡ ਐਂਡ ਇੰਡਸਟਰੀਜ਼ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਵੱਲੋਂ ਕੇਂਦਰੀ ਇਸਪਾਤ ਮੰਤਰਾਲੇ ਦੇ ਸਕੱਤਰ ਨੂੰ ਚਿੱਠੀ ਲਿਖ ਕੇ ਕੀਮਤਾਂ ਵਿੱਚ ਵਾਧਾ ਰੋਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਨਗੇਂਦਰ ਨਾਥ ਸਿਨਹਾ ਨੂੰ ਜਨਤਕ ਖੇਤਰ ਦੇ ਸਟੀਲ ਪਲਾਂਟਾਂ ਨੂੰ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਆਦੇਸ਼ ਦੇਣ ਲਈ ਬੇਨਤੀ ਕੀਤੀ ਹੈ ਤਾਂ ਜੋ ਦੇਸ਼ ਦੇ ਸਟੀਲ ਉਦਯੋਗ ਨੂੰ ਬਚਾਇਆ ਜਾ ਸਕੇ।
Get all latest content delivered to your email a few times a month.