IMG-LOGO
ਹੋਮ ਪੰਜਾਬ : ਡਾ: ਭੀਮ ਰਾਓ ਅੰਬੇਦਕਰ ਉੱਪਰ ਅਮਿਤ ਸ਼ਾਹ ਵੱਲੋਂ ਕੀਤੀ ਟਿੱਪਣੀ...

ਡਾ: ਭੀਮ ਰਾਓ ਅੰਬੇਦਕਰ ਉੱਪਰ ਅਮਿਤ ਸ਼ਾਹ ਵੱਲੋਂ ਕੀਤੀ ਟਿੱਪਣੀ ਨਿੰਦਣਯੋਗ–ਕਾਂਗਰਸੀ

Admin user - Dec 23, 2024 06:05 PM
IMG

ਅਮਿਤ ਸ਼ਾਹ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਅਤੇ ਮੁਆਫ਼ੀ ਮੰਗਣ ਦੀ ਕੀਤੀ ਮੰਗ

ਬਾਲ ਕਿਸ਼ਨ

ਫ਼ਿਰੋਜ਼ਪੁਰ, 23 ਦਸੰਬਰ- ਸੰਸਦ ਭਵਨ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ: ਬੀ.ਆਰ ਅੰਬੇਦਕਰ ਉੱਪਰ ਕੀਤੀ ਗਈ ਟਿੱਪਣੀ ਅਤਿ ਨਿੰਦਣਯੋਗ ਹੈ, ਜਿਸ ਦੇ ਵਿਰੋਧ ’ਚ ਕਾਂਗਰਸ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਅਮਿਤ ਸ਼ਾਹ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਕਰਦੀ ਹੈ ਅਤੇ ਅਮਿਤ ਸ਼ਾਹ ਨੂੰ ਸਮੁੱਚੇ ਭਾਰਤੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਲ ਹਿੰਦ ਕਾਂਗਰਸ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਹਿਨੁਮਾਈ ਹੇਠ ਕਾਂਗਰਸ ਭਵਨ ਫ਼ਿਰੋਜ਼ਪੁਰ ਛਾਉਣੀ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪੋਕਸ ਪਰਸਨ ਰੂਬੀ ਗਿੱਲ, ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਸਾਬਕਾ ਐੱਮ.ਐੱਲ.ਏ ਪਰਮਿੰਦਰ ਸਿੰਘ ਪਿੰਕੀ, ਸਾਬਕਾ ਐੱਮ.ਐੱਲ.ਏ ਰਮਿੰਦਰ ਸਿੰਘ ਆਵਲਾ, ਵਿਜੇ ਕਾਲੜਾ, ਹਲਕਾ ਇੰਚਾਰਜ਼ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕੀਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਅਮਲ ਵਿਚ ਲਿਆਉਂਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਸਮੁੱਚੀ ਕਾਂਗਰਸ ਪਾਰਟੀ ਵੱਡਾ ਪ੍ਰੋਗਰਾਮ ਉਲੀਕੇਗੀ। ਇਸ ਮੌਕੇ ਹਰਿੰਦਰ ਸਿੰਘ ਖੋਸਾ, ਪ੍ਰਧਾਨ ਕਮਲਪ੍ਰੀਤ ਸਿੰਘ ਗਿੱਲ, ਦੇਸ਼ਰਾਜ ਅਹੂਜਾ ਸ਼ਹਿਰੀ ਪ੍ਰਧਾਨ ਤਲਵੰਡੀ, ਚੇਅਰਮੈਨ ਗੁਰਬਚਨ ਸਿੰਘ ਕਾਲਾ ਟਿੱਬਾ, ਭੁਪਿੰਦਰ ਸਿੰਘ ਨੰਬਰਦਾਰ, ਰਿੰਕੂ ਪ੍ਰਧਾਨ, ਐੱਮ.ਸੀ ਪਰਮਿੰਦਰ ਸਿੰਘ ਹਾਂਡਾ, ਰਿਸ਼ੀ ਐਮ.ਸੀ, ਬਲਾਕ ਪ੍ਰਧਾਨ ਬਿੱਟੂ, ਜਗਸੀਰ ਸਿੰਘ ਖੋਸਾ ਕੋਟ ਕਰੋੜ ਕਲਾਂ, ਸੁਰਿੰਦਰ ਸਿੰਘ ਸ਼ੀਸ਼ਾ ਸੰਧੂ, ਸ਼ਿੰਦਰ ਸਿੰਘ ਫ਼ੌਜੀ, ਹੈਪੀ ਸਰਪੰਚ, ਯੂਥ ਬਲਾਕ ਪ੍ਰਧਾਨ ਬਾਜ਼ ਸਿੰਘ, ਜਤਿੰਦਰ ਸਿੰਘ ਗੋਪੀ, ਕੁਲਦੀਪ ਸਿੰਘ ਧੀਰਾ ਪੁੱਤਰਾ, ਨਿਸ਼ਾਨ ਸਿੰਘ ਅਰਮਾਨਪੁਰਾ, ਜਥੇਦਾਰ ਮਲਕੀਤ ਸਿੰਘ ਸਰਪੰਚ, ਗੁਰਜੀਤ ਸਿੰਘ, ਬਾਜ ਸਿੰਘ ਫਰੀਦੇਵਾਲ਼ਾ, ਬਬਲਾ ਸਰਪੰਚ ਭੋਲੂਵਾਲ਼ਾ, ਗੁਰਪ੍ਰੀਤ ਸਿੰਘ ਕਟੋਰਾ, ਅੰਗਰੇਜ਼ ਸਿੰਘ, ਗੁਰਪ੍ਰੀਤ ਸਿੰਘ ਮੁੱਦਕੀ, ਕਮਲ ਅਗਰਵਾਲ ਸ਼ਹਿਰੀ ਪ੍ਰਧਾਨ ਮੁੱਦਕੀ, ਆਸਾ ਸਿੰਘ, ਦਲਜੀਤ ਸਿੰਘ, ਬਿੱਟੂ ਵਾਗੇ ਵਾਲਾ, ਅਮਰ ਸਿੰਘ ਸਰਪੰਚ, ਸਾਰਜ ਸਿੰਘ ਸਰਪੰਚ, ਤਰਨ ਬੁੱਟਰ, ਕਮਲ ਗਿੱਲ ਸੋਨੂੰ ਤੋਂ ਇਲਾਵਾ ਪੰਚ, ਸਰਪੰਚ, ਨੰਬਰਦਾਰ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ, ਅਹੁਦੇਦਾਰ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
punjabbaani TV
Subscribe

Get all latest content delivered to your email a few times a month.