ਤਾਜਾ ਖਬਰਾਂ
ਵਿਅਕਤੀ ਨਾਲ 9 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ ਤਿੰਨ ਨਾਮਜ਼ਦ
ਬਾਲ ਕਿਸ਼ਨ
ਫ਼ਿਰੋਜ਼ਪੁਰ, 23 ਦਸੰਬਰ- ਫ਼ਿਰੋਜ਼ਪੁਰ ’ਚ ਇਕ ਵਿਅਕਤੀ ਨਾਲ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਨੇ ਤਿੰਨ ਲੋਕਾਂ ਖ਼ਿਲਾਫ਼ 420, 120-ਬੀ ਆਈ.ਪੀ.ਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਦਰਖ਼ਾਸਤ ਨੰਬਰ ਯੂ.ਆਈ.ਡੀ 456381 ਰਾਹੀਂ ਸ਼ਿਵ ਨਰਾਇਣ ਬਾਂਸਲ ਪੁੱਤਰ ਮੁਰਲੀਧਰ ਵਾਸੀ ਮਕਾਨ ਨੰਬਰ 55–ਪੀ ਗਲੀ ਨੰਬਰ 03 ਕੈਂਟ ਫ਼ਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀਅਨ ਸੁਸ਼ੀਲ ਕੁਮਾਰ ਪੁੱਤਰ ਖਰੈਤੀ ਲਾਲ, ਨੀਲਮ ਰਾਣੀ ਪਤਨੀ ਸੁਨੀਲ ਕੁਮਾਰ ਅਤੇ ਕਰਨ ਨਰੂਲਾ ਪੁੱਤਰ ਸੁਸ਼ੀਲ ਕੁਮਾਰ ਵਾਸੀਅਨ ਬਾਜ਼ਾਰ ਲੋਹਾਰਾ ਗੰਜ ਮੰਡੀ ਕੈਂਟ ਫ਼ਿਰੋਜ਼ਪੁਰ ਵਲੋਂ ਬਾਬਤ ਮਕਾਨ ਨੰਬਰ ਡੀ.ਸੀ 2/22 ਵਾਕਿਆ ਬਾਜ਼ਾਰ ਲੋਹਾਰਾ ਫ਼ਿਰੋਜ਼ਪੁਰ ਸ਼ਹਿਰ ਦਾ ਸੌਦਾ ਬੈਅ ਇਕਰਾਰਨਾਮਾ ਮਿਤੀ 24 ਮਈ 2023 ਰਾਹੀਂ ਬਿਲਮੁਕਤਾ 25 ਲੱਖ ਰੁਪਏ ਵਿਚ ਕਰਕੇ ਪੇਸ਼ਗੀ ਸਾਈ ਵਜੋਂ 9 ਲੱਖ ਰੁਪਏ ਪਾ ਕੇ ਮਿੱਥੀ ਮਿਤੀ ਨੂੰ ਰਜਿਸਟਰੀ ਨਾ ਕਰਵਾ ਕੇ ਇਕਰਾਰਨਾਮਾ ਰਹਿਣ ਬਾਕਬਜ਼ਾ ਸਬੰਧੀ ਲੁਕ–ਛਿਪ ਰੱਖ ਕੇ ਉਸ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਪੜਤਾਲ ਉਕਤ ਦੋਸ਼ੀਅਨ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
Get all latest content delivered to your email a few times a month.