ਤਾਜਾ ਖਬਰਾਂ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਇਆ ਗਿਆ ਅੰਤਰ ਸਕੂਲ ਯੁਵਕ ਮੇਲਾ
ਬਾਲ ਕਿਸ਼ਨ
ਫ਼ਿਰੋਜ਼ਪੁਰ, 23 ਦਸੰਬਰ- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਦਸਮੇਸ਼ ਯੂਥ ਕਲੱਬ ਫਿਰੋਜ਼ਸ਼ਾਹ ਤੇ ਸਰਕਾਰੀ ਸਮਾਰਟ ਸਕੂਲ ਫਿਰੋਜ਼ਸ਼ਾਹ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਸਿੱਖ ਐਂਗਲੋ ਦੇ ਸ਼ਹੀਦ ਸਿੱਖਾਂ ਦੀ ਯਾਦ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ 25 ਸਕੂਲਾਂ ਦੇ ਲਗਭਗ 200 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚ ਗੁਰਮਤਿ ਪ੍ਰਸਨੋਤਰੀ, ਸੁੰਦਰ ਲਿਖਤ, ਦਸਤਾਰ ਸਜਾਉਣ, ਕਵਿਤਾ ਗਾਇਨ ਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਆਰੰਭ ਵਿੱਚ ਸਟੇਟ ਐਵਾਰਡੀ ਤੇ ਸਕੂਲ ਮੁਖੀ ਸਰਦਾਰ ਰਾਜਿੰਦਰ ਸਿੰਘ ਰਾਜਾ ਵੱਲੋਂ ਸਭਨਾਂ ਨੂੰ ਜੀ ਆਇਆ ਕਿਹਾ ਗਿਆ। ਇਸ ਤੋਂ ਬਾਅਦ ਕਵਿਤਾ ਗਾਇਨ ਮੁਕਾਬਲੇ ਦਰਜਾ ਪਹਿਲਾ ਵਿੱਚ ਜਸਮੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਭਾਈ ਨੇ ਪਹਿਲਾ ਸਥਾਨ, ਅਸਮੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਖਾ ਵਾਲਾ ਨੇ ਦੂਜਾ ਸਥਾਨ,ਕੋਮਲ ਰਾਣੀ ਗੁਰੂ ਨਾਨਕ ਪਬਲਿਕ ਸਕੂਲ ਸਕੂਰ ਨੇ ਤੀਜਾ ਸਥਾਨ ਤੇ ਜਸ਼ਨਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪਿਆਰੇਆਣਾ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਕਵਿਤਾ ਗਾਇਣ ਮੁਕਾਬਲੇ ਦਰਜਾ ਦੂਜਾ ਵਿੱਚ ਖੁਸ਼ਪ੍ਰੀਤ ਕੌਰ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਨੇ ਪਹਿਲਾ ਸਥਾਨ, ਅਨਮੋਲ ਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ ਲੜਕੀਆਂ ਨੇ ਦੂਜਾ ਸਥਾਨ, ਗੁਰਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਲਖੁਰਦ ਨੇ ਤੀਜਾ ਸਥਾਨ ਤੇ ਖੁਸ਼ਪ੍ਰੀਤ ਕੌਰ ਸ਼ਹੀਦ ਪਬਲਿਕ ਭਗਤ ਸਿੰਘ ਪਬਲਿਕ ਸਕੂਲ ਕੁੱਲਗੜ੍ਹੀ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਦਸਤਾਰ ਸਜਾਉਣ ਮੁਕਾਬਲੇ ਦਰਜਾ ਪਹਿਲਾ ਵਿੱਚ ਗੁਰਚਰਨ ਸਿੰਘ ਸਰਕਾਰੀ ਹਾਈ ਸਕੂਲ ਕੋਟ ਕਰੋੜ ਨੇ ਪਹਿਲਾ, ਹਰਮਨਜੋਤ ਸਿੰਘ ਦੇਵ ਸਮਾਜ ਸਕੂਲ ਫਿਰੋਜ਼ਸ਼ਾਹ ਨੇ ਦੂਜਾ ਗੁਰਵਾਰਸ ਸਿੰਘ ਟੀਬੀਐੱਸ ਸਕੂਲ ਫਿਰੋਜ਼ਸ਼ਾਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਤਾਰ ਸਜਾਉਣ ਮੁਕਾਬਲੇ ਦਰਜਾ ਦੂਜਾ ਵਿੱਚ ਗੁਲਸ਼ਨ ਕੁਮਾਰ ਸਰਕਾਰੀ ਹਾਈ ਸਕੂਲ ਬਸਤੀ ਪਿਆਰੇਆਣਾ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਨੇ ਪਹਿਲਾ ਸਥਾਨ, ਰੁਪਿੰਦਰ ਸਿੰਘ ਭਾਗ ਸਿੰਘ ਮੈਮੋਰੀਅਲ ਸਕੂਲ ਘੱਲਖੁਰਦ ਦੂਜਾ ਸਥਾਨ, ਯੁਵਰਾਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਤ ਮੁਕਾਬਲੇ ਦਰਜਾ ਪਹਿਲਾ ਵਿੱਚ ਅਸਵੀਨ ਕੌਰ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਵਾਲੀ ਨੇ ਪਹਿਲਾ ਸਥਾਨ, ਦਿਸ਼ਾ ਰਾਣੀ ਸਰਕਾਰੀ ਹਾਈ ਸਕੂਲ ਸੋਢੀ ਨਗਰ ਦੂਜਾ ਸਥਾਨ, ਨਵਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ ਲੜਕੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਰਜਾ ਦੂਜਾ ਸੁੰਦਰ ਲਿਖਤ ਵਿੱਚ ਰਮਨਜੀਤ ਕੌਰ ਸਾਰਾਗੜ੍ਹੀ ਮੈਮੋਰੀਅਲ ਸਕੂਲ ਹਕੂਮਤ ਸਿੰਘ ਵਾਲਾ ਨੇ ਪਹਿਲਾ ਸਥਾਨ, ਮਨਦੀਪ ਕੌਰ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਨੇ ਦੂਜਾ ਸਥਾਨ ਤੇ ਕੁਲਦੀਪ ਕੌਰ ਸਰਕਾਰੀ ਹਾਈ ਸਕੂਲ ਸੋਢੀ ਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਮੁਕਾਬਲੇ ਦਰਜਾ ਪਹਿਲਾ ਵਿੱਚ ਪਵਨਵੀਰ ਕੌਰ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਨੇ ਪਹਿਲਾ ਸਥਾਨ, ਅਦਿੱਤ ਸਿੰਘ ਸਵਾਮੀ ਵਿਵੇਕਾਨੰਦ ਵਰਲਡ ਸਕੂਲ ਫਿਰੋਜ਼ਪੁਰ ਨੇ ਦੂਜਾ ਸਥਾਨ, ਅਰਯੂਬ ਆਦੀਵਾਲ ਟੀਬੀਐੱਸ ਸਕੂਲ ਫ਼ਿਰੋਜ਼ਸ਼ਾਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੇਟਿੰਗ ਮੁਕਾਬਲੇ ਦਰਜਾ ਦੂਜਾ ਵਿੱਚ ਮਨਦੀਪ ਕੌਰ ਸਾਰਾਗੜ੍ਹੀ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਪਹਿਲਾ ਸਥਾਨ, ਮਹਿਕਦੀਪ ਕੌਰ ਸਰਕਾਰੀ ਹਾਈ ਸਕੂਲ ਮਿਸ਼ਰੀਵਾਲਾ ਦੂਜਾ ਸਥਾਨ ਤੇ ਪੂਜਾ ਰਾਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਮਤਿ ਪ੍ਰਸ਼ਨੋਤਰੀ ਦਰਜਾ ਪਹਿਲਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਕੂਰ ਦੀ ਟੀਮ ਨੇ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ ਨੇ ਦੂਜਾ ਸਥਾਨ, ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਕੁੱਲਗੜ੍ਹੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੁਰਮਤਿ ਪ੍ਰਸ਼ਨੋਤਰੀ ਦਰਜਾ ਦੂਜਾ ਦੇ ਫਸਵੇਂ ਮੁਕਾਬਲੇ ਵਿੱਚ ਸਾਰਾਗੜ੍ਹੀ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਰ ਨੇ ਦੂਜਾ ਸਥਾਨ, ਸੰਤ ਸਟੀਫਨ ਪਬਲਿਕ ਸਕੂਲ ਕੁੱਲਗੜ੍ਹੀ ਨੇ ਤੀਜਾ ਸਥਾਨ ਤੇ ਐੱਸਐੱਮਐੱਸ ਸਕੂਲ ਸ਼ੇਰਖਾ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਸੇਵਾ ਗੁਰਭੇਜ ਸਿੰਘ ਜੀ ਕੋਹਾਲਾ ਜੋਨਲ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਬਚਿੱਤਰ ਸਿੰਘ ਵਾਈਸ ਪਿ੍ਰੰਸੀਪਲ ਫਤਿਹਗੜ੍ਹ ਸਭਰਾ, ਅਧਿਆਪਕ ਅਮਨਦੀਪ ਸਿੰਘ ਫਤਿਹਗੜ੍ਹ ਸਭਰਾ, ਗੁਰਬਿੰਦਰ ਸਿੰਘ ਭਾਂਗਰ, ਸਟੇਟ ਐਵਾਰਡੀ ਤੇ ਉੱਘੇ ਲੇਖਕ ਜਗਤਾਰ ਸਿੰਘ ਸੋਖੀ, ਇੰਦਰਜੀਤ ਸਿੰਘ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਸ਼ਕੂਰ, ਅਵਤਾਰ ਸਿੰਘ ਸ਼ਾਹਦੀਨ ਵਾਲਾ, ਅਮਨਪ੍ਰੀਤ ਕੌਰ ਭਾਂਗਰ, ਗੁਰਮੀਤ ਸਿੰਘ ਕੋਹਰ ਸਿੰਘ ਵਾਲਾ, ਹਰਮਨਪ੍ਰੀਤ ਸਿੰਘ ਭਾਂਗਰ, ਲੈਕਚਰਾਰ ਮਨਜੀਤ ਕੌਰ ਮੁੱਦਕੀ ਨੇ ਸੇਵਾ ਨਿਭਾਈ ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮਨਦੀਪ ਕੌਰ, ਰਾਜਵਿੰਦਰ ਕੌਰ, ਸੁਖਬੀਰ ਕੌਰ, ਕੁਲਦੀਪ ਕੌਰ, ਚਰਨਜੀਤ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਗੋਰਾ, ਬਲਵੀਰ ਸਿੰਘ ਪੇਂਟਰ ਤੇ ਸੰਤੋਖ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਦੀ ਸੇਵਾ ਰੇਸ਼ਮ ਸਿੰਘ ਸ਼ੇਰਖਾ ਵੱਲੋਂ ਨਿਭਾਈ ਗਈ ਤੇ ਪ੍ਰੋਗਰਾਮ ਦੇ ਅੰਤ ਵਿੱਚ ਗੁਰਭੇਜ ਸਿੰਘ ਕੁਹਾਲਾ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।
Get all latest content delivered to your email a few times a month.