IMG-LOGO
ਹੋਮ ਪੰਜਾਬ : ਲੋਹੇ ਦੀ ਰਾਡ ਮਾਰ ਕੇ ਔਰਤ ਨੂੰ ਕੀਤਾ ਜ਼ਖਮੀਂ, 3...

ਲੋਹੇ ਦੀ ਰਾਡ ਮਾਰ ਕੇ ਔਰਤ ਨੂੰ ਕੀਤਾ ਜ਼ਖਮੀਂ, 3 ਖ਼ਿਲਾਫ਼ ਮਾਮਲਾ ਦਰਜ

Admin user - Dec 23, 2024 11:58 AM
IMG

ਲੋਹੇ ਦੀ ਰਾਡ ਮਾਰ ਕੇ ਔਰਤ ਨੂੰ ਕੀਤਾ ਜ਼ਖਮੀਂ, 3 ਖ਼ਿਲਾਫ਼ ਮਾਮਲਾ ਦਰਜ

ਬਾਲ ਕਿਸ਼ਨ

ਫ਼ਿਰੋਜ਼ਪੁਰ, 23 ਦਸੰਬਰ- ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਠੱਠਾ ਦਲੇਲ ਸਿੰਘ ਵਿਖੇ ਇਕ ਔਰਤ ਦੇ ਸਿਰ ’ਚ ਲੋਹੇ ਦੀ ਰਾਡ ਮਾਰ ਕੇ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਮੱਲਾਂਵਾਲਾ ਪੁਸਿ ਨੇ ਤਿੰਨ ਵਿਅਕਤੀਆਂ ਖਿਲਾਫ 305, 331 (6), 62 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਮੇਸ਼ ਕੌਰ ਪਤਨੀ ਵਜ਼ੀਰ ਸਿੰਘ ਵਾਸੀ ਪਿੰਡ ਠੱਠਾ ਦਲੇਲ ਸਿੰਘ ਨੇ ਦੱਸਿਆ ਕਿ ਮਿਤੀ 21 ਦਸੰਬਰ 2024 ਨੂੰ ਕਰੀਬ ਰਾਤ 2 ਵਜੇ ਦਾ ਟਾਈਮ ਸੀ ਕਿ ਦੋਸ਼ੀਅਨ ਜੋਬਨਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ, ਕਾਲੀ ਪੁੱਤਰ ਸਵਰਨ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਸਾਧੂ ਸਿੰਘ ਵਾਸੀਅਨ ਠੱਠਾ ਦਲੇਲ ਸਿੰਘ ਸਾਡੇ ਘਰ ਦੇ ਬਾਹਰ ਖੜੇ ਸੀ, ਜਦੋਂ ਮੈਂ ਜਾ ਕੇ ਬਾਹਰ ਵੇਖਿਆ ਤਾਂ ਇਨ੍ਹਾਂ ਨੂੰ ਕਿਹਾ ਕਿ ਇਸ ਟਾਈਮ ਕੀ ਕਰਨ ਆਏ ਹੋ, ਜੋ ਵਿਅਕਤੀਆਂ ਵਿਚ ਜੋਬਨਪ੍ਰੀਤ ਸਿੰਘ ਨੇ ਮੇਰੇ ਸਿਰ ਵਿਚ ਲੋਹੇ ਦਾ ਰਾਡ ਮਾਰਿਆ ਤੇ ਮੇਰੇ ਰੌਲਾ ਪਾਉਣ ਤੇ ਦੋਸ਼ੀਅਨ ਪੌੜੀਆਂ ਵੱਲ ਦੀ ਭੱਜ ਗਏ। ਵਜ਼ਾ ਰੰਜ਼ਿਸ਼ ਇਹ ਹੈ ਕਿ ਉਸ ਨੇ ਕਿਹਾ ਕਿ ਸਾਡੇ ਘਰ ਪਹਿਲਾਂ ਵੀ ਚੋਰੀ ਹੋਈ ਸਸੀ, ਜੋ ਇਨ੍ਹਾਂ ਦੇ ਘਰ ਉਲਾਂਭਾ ਦਿੱਤਾ ਸੀ, ਜਿਸ ਲਈ ਇਹ ਸਾਡੇ ਘਰ ਮਾਰਨ ਦੀ ਨੀਅਤ ਨਾਲ ਆਏ ਸੀ। ਹਰਮੇਸ਼ ਕੌਰ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
punjabbaani TV
Subscribe

Get all latest content delivered to your email a few times a month.