ਤਾਜਾ ਖਬਰਾਂ
ਦੇਸ਼ ਭਗਤ ਯੂਨੀਵਰਸਿਟੀ ਦੇ 2 ਵਿਦੇਸ਼ੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਮੌਤ, ਅਮਲੋਹ-ਮੰਡੀ ਗੋਬਿੰਦਗੜ੍ਹ ਰੋਡ 'ਤੇ ਵਾਪਰੀ ਦਰਦਨਾਕ ਘਟਨਾ
ਅਮਲੋਹ, 22 ਦਸੰਬਰ-ਅਮਲੋਹ-ਮੰਡੀ ਗੋਬਿੰਦਗੜ੍ਹ ਸੜਕ 'ਤੇ ਸਥਿਤ ਓਕ-ਟ੍ਰੀ ਰੈਸਟੋਰੈਂਟ ਨੇੜੇ ਕਰੀਬ 3 ਵਜੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਦੇਸ਼ ਭਗਤ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੇ ਦੋ ਵਿਦੇਸੀ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਰਾਹਗੀਰਾਂ ਦੇ ਦੱਸਣ ਮੁਤਾਬਕ ਗੱਡੀ ਅਮਲੋਹ ਤੋਂ ਗੋਬਿੰਦਗੜ੍ਹ ਸਾਈਡ ਨੂੰ ਜਾ ਰਹੀ ਸੀ ਤੇ ਮੋਟਰਸਾਈਕਲ 'ਤੇ ਵਿਅਕਤੀ ਮੰਡੀ ਗੋਬਿੰਦਗੜ੍ਹ ਸਾਈਡ ਤੋਂ ਅਮਲੋਹ ਸਾਈਡ ਨੂੰ ਆ ਰਹੇ ਸਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਅਮਲੋਹ ਵਿਖੇ ਰਖਵਾ ਦਿੱਤਾ ਹੈ ਤੇ ਗੱਡੀ ਚਾਲਕ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਹੈ।
Get all latest content delivered to your email a few times a month.