ਤਾਜਾ ਖਬਰਾਂ
ਪਿੰਡ ਨੰਗਲ ਦੇ 18 ਸਾਲਾ ਨੌਜਵਾਨ ਨੂੰ ਜਰਮਨ ਦੀ ਫੁੱਟਬਾਲ ਫੈਡਰੇਸ਼ਨ ਨੇ ਚੁਣਿਆ
ਗੁਰਦਾਸਪੁਰ, 7 ਦਸੰਬਰ- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਨਜ਼ਦੀਕ ਪੈਂਦੇ ਪਿੰਡ ਨੰਗਲ ਦੇ 18 ਸਾਲਾਂ ਨੌਜਵਾਨ ਨੇ ਨਵਾਂ ਕਿਰਤੀਮਾਨ ਸਥਾਪਤ ਕੀਤਾ ਹੈ। ਫੁੱਟਬਾਲ ਖਿਡਾਰੀ ਹਰਦਮਪ੍ਰੀਤ ਸਿੰਘ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਐਫ. ਸੀ. ਡੈਕਨ ਕਲੱਬ ਬੰਗਲੌਰ ਵਿਖੇ ਫੁੱਟਬਾਲ ਦੀ ਟ੍ਰੇਨਿੰਗ ਲੈ ਰਿਹਾ ਸੀ। 6 ਫੁੱਟ 2 ਇੰਚ ਕੱਦ ਵਾਲੇ ਇਸ ਖਿਡਾਰੀ ਨੇ ਆਪਣੀ ਖੇਡ ਰਾਹੀਂ ਜਰਮਨ ਦੀ ਫੁੱਟਬਾਲ ਫੈਡਰੇਸ਼ਨ ਨੂੰ ਕਾਇਲ ਕਰ ਲਿਆ। 16 ਸਾਲ ਦੀ ਉਮਰ ਵਿਚ ਜੂਨੀਅਰ ਹੋਣ ਦੇ ਬਾਵਜੂਦ ਵੀ 2 ਵਾਰ ਬੰਗਲੌਰ ਦੀ ਸੁਪਰ ਡਵੀਜ਼ਨ ਵਲੋਂ ਫੁੱਟਬਾਲ ਖੇਡ ਕੇ ਜਰਮਨ ਤੋਂ ਪਹੁੰਚੇ ਫੁੱਟਬਾਲ ਦੇ ਕੋਚਾਂ ਨੂੰ ਪ੍ਰਭਾਵਿਤ ਕਰ ਦਿੱਤਾ, ਜਿਸ ਤੋਂ ਬਾਅਦ ਜਰਮਨ ਤੋਂ ਆਈ ਫੈਡਰੇਸ਼ਨ ਨੇ ਇਸ ਨੌਜਵਾਨ ਨੂੰ ਜਰਮਨ ਫੈਡਰੇਸ਼ਨ ਲਈ ਚੁਣ ਲਿਆ।
Get all latest content delivered to your email a few times a month.