ਤਾਜਾ ਖਬਰਾਂ
ਪੈਰਿਸ ਉਲੰਪਿਕ: ਅੱਜ ਵਿਨੇਸ਼ ਫੋਗਾਟ ਫਾਈਨਲ ’ਚ ਕਰੇਗੀ ਚੁਣੌਤੀ ਪੇਸ਼
ਫ਼ਰਾਂਸ, 7 ਅਗਸਤ- ਅੱਜ ਪੈਰਿਸ ਉਲੰਪਿਕ ਦੇ 12ਵੇਂ ਦਿਨ ਭਾਰਤ 5 ਫਾਈਨਲ ਮੁਕਾਬਲਿਆਂ ਵਿਚ ਹਿੱਸਾ ਲਵੇਗਾ। ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦਾ ਮੁਕਾਬਲਾ 50 ਕਿੱਲੋ ਭਾਰ ਵਰਗ ਵਿਚ ਅਮਰੀਕਾ ਦੀ ਪਹਿਲਵਾਨ ਸਾਰਾ ਏਨ ਹਿਲਡਰਬ੍ਰਾਂਟ ਨਾਲ ਹੋਵੇਗਾ। ਭਾਰ ਤੋਲਕ (ਵੇਟਲਿਫ਼ਟਰ) ਮੀਰਾਬਾਈ ਚਾਨੂ 49 ਕਿੱਲੋ ਵਰਗ ਦੇ ਮੁਕਾਬਲੇ ਵਿਚ ਉਤਰੇਗੀ, ਜਦੋਕਿ ਐਥਲੀਟ ਅਵਿਨਾਸ਼ ਸਾਬਲੇ ਵੀ ਪੁਰਸ਼ਾਂ ਦੀ 3000 ਮੀਟਰ ਰੁਕਾਵਟ ਦੌੜ (ਸਟੀਪਲਚੇਜ) ਦੇ ਫਾਈਨਲ ਮੁਕਾਬਲੇ ਵਿਚ ਚੁਣੌਤੀ ਪੇਸ਼ ਕਰਨਗੇ। ਅੱਜ ਮਹਿਲਾ ਗੋਲਫ਼ਰ ਅਦਿੱਤੀ ਅਸ਼ੋਕ ਅਤੇ ਦੀਕਸ਼ਾ ਡਾਗਰ ਵੀ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਤੇ ਮਹਿਲਾ ਟੇਬਲ ਟੈਨਿਸ ਟੀਮ ਦਾ ਸਾਹਮਣਾ ਕੁਆਰਟਰ ਫਾਈਨਲ ਮੁਕਾਬਲੇ ਵਿਚ ਜਰਮਨੀ ਨਾਲ ਹੋਵੇਗਾ।
Get all latest content delivered to your email a few times a month.