ਤਾਜਾ ਖਬਰਾਂ
ਅੱਜ ਮੁੜ ਮੈਦਾਨ ਵਿਚ ਉਤਰੇਗੀ ਮਨੂ ਭਾਕਰ
ਫ਼ਰਾਂਸ, 2 ਅਗਸਤ- ਪੈਰਿਸ ਉਲੰਪਿਕ ਦੇ ਅੱਜ ਸੱਤਵੇਂ ਦਿਨ ਭਾਰਤ ਗੋਲਫ਼, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਜੂਡੋ, ਹਾਕੀ, ਬੈਡਮਿੰਟਨ, ਅਥਲੈਟਿਕਸ ਤੇ ਸੇਲਿੰਗ ਦੇ ਵੱਖ ਵੱਖ ਮੁਕਾਬਲਿਆਂ ਵਿਚ ਹਿੱਸਾ ਲਵੇਗਾ। ਪੈਰਿਸ ਉਲੰਪਿਕ ਵਿਚ ਹੁਣ ਤੱਕ ਦੋ ਮੈਡਲ ਜਿੱਤ ਚੁੱਕੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਅੱਜ 25 ਮੀਟਰ ਪਿਸਟਲ ਕੁਆਲੀਫ਼ਿਕੇਸ਼ਨ ਮੁਕਾਬਲੇ ਵਿਚ ਉਤਰੇਗੀ। ਇਸ ਦੇ ਨਾਲ ਹੀ ਕੁਆਰਟਰ ਫ਼ਾਈਨਲ ਵਿਚ ਪੁੱਜਣ ਵਾਲੇ ਭਾਰਤੀ ਬੈਡਮਿੰਟਨ ਖ਼ਿਡਾਰੀ ਲਕਸ਼ਿਯ ਸੈਨ ਸੈਮੀਫ਼ਾਈਨਲ ਲਈ ਖ਼ੇਡਣਗੇ। ਇਸੇ ਤਰ੍ਹਾਂ ਹੀ ਅੱਜ ਭਾਰਤੀ ਪੁਰਸ਼ ਹਾਕੀ ਟੀਮ ਆਪਣੇ ਆਖ਼ਰੀ ਗਰੁੱਪ ਮੁਕਾਬੇਲ ਵਿਚ ਆਸਟ੍ਰੇਲੀਆ ਦਾ ਸਾਹਮਣਾ ਕਰਨ ਲਈ ਮੈਦਾਨ ਵਿਚ ਉਤਰੇਗੀ।
Get all latest content delivered to your email a few times a month.