ਤਾਜਾ ਖਬਰਾਂ
ਪੈਰਿਸ ਉਲੰਪਿਕ: ਬੈਲਜਿਅਮ ਤੋਂ 2-1 ਨਾਲ ਹਾਰੀ ਭਾਰਤੀ ਪੁਰਸ਼ ਹਾਕੀ ਟੀਮ
ਫ਼ਰਾਂਸ, 1 ਅਗਸਤ- ਭਾਰਤੀ ਪੁਰਸ਼ ਹਾਕੀ ਟੀਮ ਨੂੰ ਪੈਰਿਸ ਉਲੰਪਿਕ ’ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੂਲ ਬੀ ਵਿਚ ਭਾਰਤੀ ਟੀਮ ਨੂੰ ਮੌਜੂਦਾ ਚੈਂਪੀਅਨ ਬੈਲਜਿਅਮ ਦੀ ਟੀਮ ਨੇ 2-1 ਨਾਲ ਹਰਾਇਆ। ਇਸ ਨਾਲ ਭਾਰਤੀ ਟੀਮ ਪੂਲ ਟਾਪਰ ਦਾ ਸਥਾਨ ਗੁਆ ਕੇ ਦੂਜੇ ਸਥਾਨ ’ਤੇ ਆ ਗਈ ਹੈ। ਭਾਰਤੀ ਟੀਮ ਲਈ ਅਭਿਸ਼ੇਕ ਨੇ 18ਵੇਂ ਮਿੰਟ ’ਚ ਗੋਲ ਕਰਕੇ 1-0 ਦੀ ਬੜ੍ਹਤ ਦਿਵਾਈ। ਫਿਰ 33ਵੇਂ ਮਿੰਟ ਵਿਚ ਥਿਬੋ ਸਟਾਕਬ੍ਰੋਕਸ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਡੋਮੇਨ ਜੌਹਨ ਨੇ 44ਵੇਂ ਮਿੰਟ ਵਿਚ ਗੋਲ ਕਰਕੇ ਬੈਲਜੀਅਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਦੋਵੇਂ ਟੀਮਾਂ ਪਹਿਲਾਂ ਹੀ ਕੁਆਰਟਰ ਫਾਈਨਲ ਵਿਚ ਪਹੁੰਚ ਚੁੱਕੀਆਂ ਹਨ।
Get all latest content delivered to your email a few times a month.